Skip to content
project banner

[Punjabi] VCH Public Health Client & Family Feedback Survey

ਵੈਨਕੂਵਰ ਕੋਸਟਲ ਹੈਲਥ (ਵੀ ਸੀ ਐੱਚ) ਤੁਹਾਡੇ ਅਤੇ ਤੁਹਾਡੇ ਪਰਿਵਾਰ ਤੋਂ ਸੁਣਨਾ ਚਾਹੁੰਦਾ ਹੈ। ਅਸੀਂ ਆਪਣੀਆਂ ਪਬਲਿਕ ਸਿਹਤ ਸੇਵਾਵਾਂ ਨੂੰ ਹਰ ਕਿਸੇ ਦੇ ਵਰਤਣ ਲਈ ਬਿਹਤਰ ਅਤੇ ਆਸਾਨ ਬਣਾਉਣ ਦੇ ਤਰੀਕੇ ਲੱਭ ਰਹੇ ਹਾਂ।

 

ਇਸ ਸਰਵੇਖਣ ਨੂੰ ਪੂਰਾ ਕਰਨ ਵਿੱਚ ਲਗਭਗ 10 ਮਿੰਟ ਲੱਗਣਗੇ। ਅਸੀਂ ਹੇਠ ਲਿਖਿਆਂ ਬਾਰੇ ਜਾਣਨਾ ਚਾਹੁੰਦੇ ਹਾਂ:

• ਉਹ ਕੀ ਹੈ ਜੋ ਤੁਹਾਡੇ ਲਈ ਪਬਲਿਕ ਸਿਹਤ ਸੇਵਾਵਾਂ ਦੀ ਵਰਤੋਂ ਕਰਨੀ ਆਸਾਨ ਜਾਂ ਔਖਾ ਬਣਾਉਂਦਾ ਹੈ

• ਪਬਲਿਕ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਤੁਹਾਡੇ ਵਿਚਾਰ

• ਅਸੀਂ ਤੁਹਾਨੂੰ ਹੋਰ ਸੁਖਾਵੇਂ ਅਤੇ ਕਮਿਊਨਿਟੀ ਦਾ ਹਿੱਸਾ ਕਿਵੇਂ ਮਹਿਸੂਸ ਕਰਵਾ ਸਕਦੇ ਹਾਂ

 

ਕਿਰਪਾ ਕਰ ਕੇ ਨੋਟ ਕਰੋ, ਪਬਲਿਕ ਸਿਹਤ ਸੇਵਾਵਾਂ (ਪਬਲਿਕ ਹੈਲਥ ਸਰਵਿਸਿਜ਼) ਹਸਪਤਾਲ ਜਾਣ ਜਾਂ ਆਮ ਡਾਕਟਰਾਂ ਦੇ ਕਲੀਨਿਕਾਂ ਵਿੱਚ ਜਾਣ ਨਾਲੋਂ ਵੱਖਰੀਆਂ ਹਨ। ਪਬਲਿਕ ਹੈਲਥ ਸੇਵਾਵਾਂ ਵਿੱਚ ਹੇਠ ਲਿਖੀਆਂ ਸੇਵਾਵਾਂ ਸ਼ਾਮਲ ਹਨ:

• ਵੈਕਸੀਨੇਸ਼ਨ (ਬਿਮਾਰੀ ਨੂੰ ਰੋਕਣ ਲਈ ਟੀਕੇ)

• ਛਾਤੀ ਦਾ ਦੁੱਧ ਚੁੰਘਾਉਣ ਵਿੱਚ ਮਦਦ

• ਬੋਲਣ ਅਤੇ ਸੁਣਨ ਲਈ ਸਹਾਇਤਾ

• ਨੌਜਵਾਨਾਂ ਲਈ ਕਲੀਨਿਕ ਅਤੇ ਲਿੰਗਕ ਸਿਹਤ ਦੇ ਕਲੀਨਿਕ

• ਛੂਤ ਦੀਆਂ ਬਿਮਾਰੀਆਂ ਲਈ ਫਾਲ਼ੋਂ-ਅੱਪ

• ਨਵੇਂ ਮਾਪਿਆਂ ਦੀ ਘਰ ਜਾ ਕੇ ਸਹਾਇਤਾ

 

ਜੇਕਰ ਇਸ ਸਰਵੇਖਣ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ Cameron.Fani@vch.ca ਨਾਲ ਸੰਪਰਕ ਕਰੋ।

ਤੁਹਾਡੀ ਫੀਡ ਬੈਕ ਸਾਡੇ ਲਈ ਮਹੱਤਵਪੂਰਨ ਹੈ! ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਧੰਨਵਾਦ।

0% answered

ਤੁਹਾਡੇ ਬਾਰੇ

1.  

ਕੀ ਤੁਹਾਡੀ ਪਛਾਣ ਇਹਨਾਂ ਭਾਈਚਾਰਿਆਂ ਵਿੱਚੋਂ ਕਿਸੇ ਨਾਲ ਹੈ? (ਲਾਗੂ ਹੋਣ ਵਾਲੇ ਸਾਰੇ ਚੁਣੋ)

2.  

ਤੁਸੀਂ ਕਿੱਥੇ ਰਹਿੰਦੇ ਹੋ? (ਇੱਕ ਚੁਣੋ)