PHEM_Punjabi- Translation Quality Survey
ਵੈਨਕੂਵਰ ਕੋਸਟਲ ਹੈਲਥ ਅਥਾਰਟੀ (ਵੀ.ਸੀ.ਐੱਚ.) (Vancouver Coastal Health, VCH) ਰਿਚਮੰਡ, ਵੈਨਕੂਵਰ, ਨੌਰਥ ਵੈਨਕੂਵਰ, ਵੈਸਟ ਵੈਨਕੂਵਰ, ਸਨਸ਼ਾਈਨ ਕੋਸਟ, ਸੀ ਟੂ ਸਕਾਈ ਕੌਰੀਡੋਰ, ਪੌਵਲ ਰਿਵਰ, ਬੈਲਾ ਬੈਲਾ ਅਤੇ ਬੈਲਾ ਕੂਲਾ ਭਾਈਚਾਰਿਆਂ ਵਿੱਚ ਕਮਿਊਨਿਟੀ, ਹਸਪਤਾਲ, ਅਤੇ ਲੰਬੀ-ਮਿਆਦ ਦੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ।
ਵੀ.ਸੀ.ਐੱਚ. (VCH) ਦੀ ਲੈਂਗੁਏਜ ਸਰਵਿਸਜ਼ ਟੀਮ ਵੱਲੋਂ ਪ੍ਰਦਾਨ ਕੀਤੇ ਅਨੁਵਾਦਾਂ ਦੀ ਗੁਣਵਤਾ ਬਾਰੇ ਤੁਹਾਡਾ ਪ੍ਰਤੀਕਰਮ ਹਾਸਲ ਕਰਨਾ ਇਸ ਸਰਵੇਖਣ ਦਾ ਮਕਸਦ ਹੈ।
ਇਸ ਸਰਵੇਖਣ ਵਿੱਚ 12 ਛੋਟੇ ਸਵਾਲ ਹਨ, ਅਤੇ ਇਨ੍ਹਾਂ ਨੂੰ ਪੂਰਾ ਕਰਨ ਨੂੰ ਲਗਭਗ 3 ਮਿੰਟਾਂ ਦਾ ਸਮਾਂ ਲੱਗੇਗਾ।